ਉੱਤਰ ਪ੍ਰਦੇਸ਼ ਵਿਚ ਹੋਈ ਭਾਰੀ ਮੀਹ ਤੇ ਗੜ੍ਹੇਮਾਰੀ ਨਾਲ ਹੋਇਆ ਫ਼ਸਲਾਂ ਦਾ ਭਾਰੀ ਨੁਕਸਾਨ

admin December 14, 2019 5 Comments

ਉੱਤਰ ਪ੍ਰਦੇਸ਼ ਵਿਚ ਹੋਈ ਭਾਰੀ ਮੀਹ ਤੇ ਗੜ੍ਹੇਮਾਰੀ ਨਾਲ ਹੋਇਆ ਫ਼ਸਲਾਂ ਦਾ ਭਾਰੀ ਨੁਕਸਾਨ

ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ੧੨ ਤੋਂ ੧੪ ਦਸੰਬਰ ਹੋਣ ਵਾਲੀ ਬਾਰਿਸ਼ ਦੀ ਭਵਿਖਵਾਣੀ ਸੱਚ ਹੁੰਦੀ ਨਜ਼ਰ ਆਈ| ਇੱਕ-ਦੋ ਦਿਨਾਂ ਤੋਂ ਉੱਤਰੀ ਭਾਰਤ ਵਿਚ ਬਾਰਿਸ਼ ਤੇ ਗੜ੍ਹੇਮਾਰੀ ਨੇ ਸੀਤ ਲਹਿਰ ਵਿਚ ਬਹੁਤ ਵਾਧਾ ਕੀਤਾ ਹੈ|

ਅੱਜ ਉੱਤਰ ਪ੍ਰਦੇਸ਼ ਅਤੇ ਨਾਲ ਲੱਗਦੇ ਰਾਜਾਂ ਵਿਚ ਹੋਈ ਬਾਰਿਸ਼ ਤੇ ਗੜ੍ਹੇਮਾਰੀ ਨੇ ਜਨਜੀਵਨ ਤੇ ਫ਼ਸਲ ਨੂੰ ਪ੍ਰਭਾਵਿਤ ਕੀਤਾ ਹੈ| ਇਸ ਮੀਹ ਕਾਰਣ ਜਿਥੇ ਠੰਡ ਵਿਚ ਵਾਧਾ ਹੋਵੇਗਾ ਉਥੇ ਹੀ ਇਸ ਬਾਰਿਸ਼ ਨੂੰ ਵੀ ਫ਼ਸਲ ਬੁਰੀ ਤਰਾਂ ਨੁਕਸਾਨ ਪੁਹਚਾਇਆ ਹੈ| ਇਸ ਬਾਰਿਸ਼ ਦੀਆਂ ਕੁਝ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਜਿਸ ਵਿਚ ਗੜ੍ਹੇਆਂ ਦੀ ਪਰਤ ਧਰਤੀ ਤੇ ਵਿਛੀ ਨਜ਼ਰ ਆ ਰਹੀ ਹੈ|ਸ਼ੁੱਕਰਵਾਰ ਨੂੰ ਹੋਈ ਇਸ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਸਰ੍ਹੋਂ ਅਤੇ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ|ਮੀਹ ਅਤੇ ਗੜ੍ਹੇਮਾਰੀ ਕਾਰਨ ਫ਼ਸਲ ਦਾ ਨੁਕਸਾਨ ਸਭ ਤੋਂ ਜਿਆਦਾ ਉੱਤਰ ਪ੍ਰਦੇਸ਼ ਦੇ ਸੰਭਲ ਜਿਲ੍ਹੇ (Sambhal) ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿਚ ਦੇਖਣ ਨੂੰ ਮਿਲਿਆ ਹੈ|

 

ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆਂ ਅੰਦਰ ਹਲਕੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ| ਮਿਲੀ ਜਾਣਕਾਰੀ ਅਨੁਸਾਰ ਸ਼ਾਹਜਹਾਂਪੁਰ ਵਿਚ 63 ਮਿ.ਮਿ., ਬਰੇਲੀ ਚ 35 ਮਿ.ਮਿ., ਗੋਰਖਪੁਰ ਚ 13 ਮਿ.ਮਿ. ਮੀਹ ਦਰਜ ਕੀਤਾ ਗਿਆ ਹੈ |

 

Tags :