ਜਾਣੋ ਕਿਸ ਜਗ੍ਹਾ ਵਿਕ ਰਿਹਾ ਹੈ 25 ਰੁਪਏ ਕਿਲੋ ਪਿਆਜ, ਕੀਮਤਾਂ ਵਧਣ ਦਾ ਕਾਰਨ ਅਤੇ ਕਦੋ ਤਕ ਕੀਮਤਾਂ ਘੱਟ ਹੋਣਗੀਆਂ

admin December 7, 2019 5 Comments

ਪਿਆਜ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਜਿਥੇ ਪਿਆਜ ਨੇ ਇਕ ਆਮ ਵਿਅਕਤੀ ਦੇ ਘਰ ਦੇ ਬਜਟ ਨੂੰ ਖਰਾਬ ਕੀਤਾ ਹੈ ਓਥੇ ਈ ਸਰਕਾਰ ਲਈ ਵੀ ਇਕ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਈ ਹੈ| ਬਾਜ਼ਾਰ ਵਿੱਚ ਪਿਆਜ 80 ਤੋਂ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ| ਵਿਆਹਾਂ ਦੇ ਸੀਜਨ ਕਰਕੇ ਪਿਆਜ ਦੀ ਵੱਧਦੀ ਡਿਮਾਂਡ ਕਾਰਨ ਵੀ ਪਿਆਜ ਦੀ ਕੀਮਤ ਵੱਧ ਰਹੀ ਹੈ |

onion rate increases

ਪਰ ਤੁਸੀ ਇਹ ਜਾਣ ਕੇ ਹੈਰਾਨ ਹੋਵੇਗੇ ਕਿ ਕੁਝ ਥਾਵਾਂ ਤੇ ਇਹ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੀ ਵਿੱਕ ਰਿਹਾ ਹੈ| ਸਰਕਾਰ ਵੱਲੋ ਦਿੱਲੀ ਚ ਬਫਰ ਸਟਾਕ (ਸਰਕਾਰ ਵੱਲੋ ਮੁਸ਼ਕਿਲ ਹਾਲਾਤਾਂ ਜਾਂ ਕੀਮਤ ਵਧਣ ਦੀ ਸਥਿਤੀ ਚ ਵਰਤਨ ਲਈ ਜਮਾ ਕੀਤਾ ਸਟਾਕ) ਤੋਂ ਪਿਆਜ ਮੁਹਇਆ ਕਰਵਾਇਆ ਜਾ ਰਿਹਾ ਹੈ ਅਤੇ ਮਦਰ ਡੇਅਰੀ ਵਿਚ 25 ਰੁਪਏ ਦੇ ਰੇਟ ਤੇ ਪਿਆਜ ਵੇਚੇ ਜਾ ਰਹੇ ਨੇ | ਅਧਿਕਾਰੀਆਂ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਚ ਪਿਆਜ ਦੀਆਂ ਕੀਮਤਾਂ ਘੱਟ ਹੋਣ ਦੀ ਉਮੀਦ ਹੈ ਕਿਉਕਿ ਮਹਾਰਾਸ਼ਟਰ, ਰਾਜਸਥਾਨ ਅਤੇ ਹੋਰ ਰਾਜਾਂ ਤੋਂ ਨਵੀਂ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ |

ਕੇਂਦਰ ਸਰਕਾਰ ਦੁਆਰਾ ਮਦਰ ਡੇਅਰੀ ਚ ਪਿਆਜ 25 ਰੁਪਏ ਮਿਲਣ ਦੀ ਖ਼ਬਰ ਸੁਣਦੇ ਹੀ ਲੰਬੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ| ਹਾਲਤ ਇਥੋਂ ਤਕ ਹੋ ਗਏ ਕਿ ਕਈ ਆਊਟਲੈੱਟ ਤੋਂ ਸਟਾਕ ਖਤਮ ਹੋਣ ਦੀਆਂ ਖ਼ਬਰਾਂ ਵੀ ਆਉਣ ਲੱਗ ਪਈਆਂ ਹਨ| ਕਈ ਥਾਵਾਂ ਤੇ ਲੋਕਾਂ ਨੂੰ 2-3 ਘੰਟੇ ਲਾਈਨ ਵਿਚ ਲੱਗਣ ਤੋਂ ਬਾਅਦ ਵੀ ਖਾਲੀ ਹੱਥ ਮੁੜਨਾ ਪਿਆ|

ਪਿਆਜ ਦੀਆਂ ਕੀਮਤਾਂ ਵਧਣ ਦਾ ਕਾਰਣ:-

1. 2019 ਵਿਚ ਮੌਨਸੂਨ ਦੇ ਦੇਰੀ ਨਾਲ ਆਉਣ ਕਾਰਨ ਪਿਆਜ ਦੇ ਬੀਜਾਈ ਖੇਤਰ ਵਿਚ ਗਿਰਾਵਟ ਆਉਣ ਦੇ ਨਾਲ ਨਾਲ ਬੀਜਾਈ ਵਿਚ ਵੀ 3 ਤੋਂ 4 ਹਫ਼ਤਿਆਂ ਦੀ ਦੇਰੀ ਹੋਈ|

2. ਇਸ ਤੋਂ ਇਲਾਵਾ ਗੁਜਰਾਤ, ਕਰਨਾਟਕ ਅਤੇ ਮੱਧ ਪ੍ਰਦੇਸ਼ ਦੇ ਇਲਾਕਿਆਂ ਚ ਅਕਤੂਬਰ ਮਹੀਨੇ ਦੌਰਾਨ ਹੋਈ ਬਾਰਿਸ਼ ਕਾਰਨ ਪਿਆਜ ਦੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ| ਜਿਸ ਕਰਕੇ ਪਿਆਜ ਦੀ ਸਪਲਾਈ ਘਟ ਗਈ ਹੈ |

ਸਰਕਾਰ ਦੁਆਰਾ ਵੱਧਦੀਆਂ ਕੀਮਤਾਂ ਨੂੰ ਰੋਕਣ ਲਈ ਕੀਤੇ ਗਏ ਉਪਾਅ:-

1. ਕੀਮਤਾਂ ਨੂੰ ਕਾਬੂ ਚ ਕਰਨ ਲਈ ਕੈਬਨੈਂਟ ਵੱਲੋ 1.2 ਲੱਖ ਟਨ ਪਿਆਜ ਦੇ ਆਯਾਤ ਨੂੰ ਮੰਜੂਰੀ ਦੇ ਦਿਤੀ ਗਈ ਹੈ|

2. ਸਰਕਾਰ ਵੱਲੋ ਪਿਆਜ ਦੇ ਨਿਰਯਾਤ ਤੇ ਰੋਕ ਲਗਾ ਦਿਤੀ ਹੈ|

3. ਸਰਕਾਰ ਵੱਲੋ ਕੀਮਤਾਂ ਦੀ ਜਾਂਚ ਕਰਨ ਲਈ ਸਟਾਕ ਦੀ ਲਿਮਿਟ ਬਣਾ ਦਿਤੀ ਗਈ ਹੈ| ਕੇਂਦਰ ਸਰਕਾਰ ਵੱਲੋ ਰਾਜਾਂ ਨੂੰ ਸਟਾਕ ਲਿਮਿਟ ਘੱਟ ਕਰਨ ਦੇ ਨਿਰਦੇਸ਼ ਦਿੱਤੇ ਹਨ| ਨਵੀਂ ਸਟਾਕ ਲਿਮਿਟ ਅਨੁਸਾਰ ਰੀਟੇਲ ਵਪਾਰੀ ੧੦੦ ਕਿਲੋ ਅਤੇ ਹੋਲਸੇਲ ਵਪਾਰੀ ੫੦੦ ਕਿਲੋ ਤਕ ਪਿਆਜ ਆਪਣੇ ਸਟਾਕ ਵਿੱਚ ਰੱਖ ਸਕਦਾ ਹੈ|

4. ਪਿਆਜ ਦੀਆਂ ਕੀਮਤਾਂ ਨੂੰ ਰੋਕਣ ਲਈ ਭਵਿੱਖ ਚ ਤੁਰਕੀ ਅਤੇ ਅਫਗਾਨਿਸਤਾਨ ਤੋਂ ਪਿਆਜ ਨਿਰਯਾਤ ਕੀਤਾ ਜਾ ਸਕਦਾ ਹੈ|

5. ਕੇਂਦਰ ਸਰਕਾਰ ਦੁਆਰਾ ਸਰਵਜਨਕ ਖੇਤਰ ਦੀ ਟ੍ਰੇਡਿੰਗ ਫਰਮ ਨੇ ਪਿਆਜ ਦੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਮਿਸਰ ਤੋਂ ੬੦੦੦ ਟਨ ਪਿਆਜ ਦਾ ਨਿਰਯਾਤ ਦੀ ਮਨਜ਼ੂਰੀ ਲਈ ਹੈ| ਨਿਰਯਾਤ ਕੀਤੇ ਪਿਆਜ ਨੂੰ ੫੦ ਰੁਪਏ ਦੇ ਹਿਸਾਬ ਨਾਲ ਵੱਖ ਵੱਖ ਰਾਜਾਂ ਵੇਚਿਆ ਜਾਵੇਗਾ | ਨਿਰਯਾਤ ਕੀਤਾ ਪਿਆਜ ਦਸੰਬਰ ਦੇ ਮਹੀਨੇ ਚ ਬਾਜ਼ਾਰ ਚ ਆਉਣ ਦੀ ਆਸ ਹੈ|

Tags :