ਧਰਨੇ ਵਿੱਚ ਜੋਸ਼ ਦੇ ਨਾਲ ਨਾਲ ਸਾਵਧਾਨੀਆਂ ਦੀ ਲੋੜ

admin December 3, 2020 28 Comments

ਧਰਨੇ ਵਿੱਚ ਜੋਸ਼ ਦੇ ਨਾਲ ਨਾਲ ਸਾਵਧਾਨੀਆਂ ਦੀ ਲੋੜ

ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਿੱਛਲੇ ਕੁੱਝ ਦਿਨਾਂ ਤੋਂ ਸਰਕਾਰ ਵੱਲੋ ਜਾਰੀ ਕੀਤੇ ਗਏ ਬਿੱਲਾ ਦਾ ਮਾਮਲਾ ਬਹੁਤ ਭੱਖ ਰਿਹਾ ਹਾਂ |  ਜਿਸ ਦੇ ਰੋਸ ਵਿੱਚ ਕਿਸਾਨਾਂ ਵੱਲੋ 25-09-2020 ਤਾਰੀਕ ਨੂੰ ਸਰਕਾਰ ਵਿਰੁੱਧ ਧਰਨਾ ਲਗਾਇਆ ਜਾ ਰਿਹਾ ਹੈ |  ਜਿਸ ਦਾ ਮੁੱਖ ਕਾਰਨ ਜਾਰੀ ਕੀਤੇ ਗਏ ਬਿੱਲਾ ਨੂੰ ਖਾਰਜ ਕਰਾਉਣਾ ਹੈ |  ਕਿਸਾਨ ਵੀਰ ਧਰਨੇ ਦੇ ਨਾਲ- ਨਾਲ ਆਪਣੀ ਸਿਹਤ ਦਾ ਧਿਆਨ ਵੀ ਰੱਖਣ ਕਿਉਂਕਿ ਕੋਰੋਨਾ ਮਹਾਮਾਰੀ ਦਾ ਦੋਰ ਅਜੇ ਵੀ ਚੱਲ ਰਿਹਾ ਹੈ |

 

 ਇਸ ਕਰਕੇ ਸਾਰੇ ਕਿਸਾਨ ਵੀਰ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣ 

1.) ਸਾਰੇ ਕਿਸਾਨ ਵੀਰ ਆਪਣਾ ਮਾਸਕ ਲੱਗਾ ਕੇ ਜਾਣ ਤੇ ਆਪਣਾ ਮੂੰਹ ਢੱਕ ਕੇ ਰੱਖਣ

2.) ਧਰਨੇ ਤੇ ਪੁੱਜੇ ਵੀਰ ਇਸ ਗੱਲ ਦਾ ਖਾਸ਼ ਧਿਆਨ ਰੱਖਣ ਕਿ ਹੋ ਸਕੇ ਤਾ ਆਪਸ ਵਿੱਚ ਥੋੜੀ ਦੂਰੀ ਬਣਾਈ ਰੱਖਣ

3.) ਕਿਸਾਨ ਵੀਰੋ ਉੱਥੇ ਹਰ ਇੱਕ ਨਾਲ ਹੱਥ ਨਾ ਮਿਲਾਉਣ ਤੇ ਨਾ ਕਿਸੇ ਦੇ ਵੀ ਗਲ੍ਹੇ ਲੱਗਣ

4.) ਧਿਆਨ ਰੱਖੋ ਖੰਘ ਤੇ ਨਿੱਛ ਵੇਲੇ ਮੂੰਹ ਤੇ ਨੱਕ ਚੰਗੀ ਤਰ੍ਹਾਂ ਢੱਕੇ ਰਹਿਣ

5.) ਜੇ ਕਿਸੇ ਨੂੰ ਵੀ ਖੰਘ,ਬੁਖ਼ਾਰ, ਜ਼ੁਕਾਮ, ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਵੇ ਤਾਂ ਉਹ ਆਪਣੇ ਘਰ ਹੀ ਰਹਿ

Tags :