ਪਰਾਲੀ ਸਾੜੇ ਬਿਨਾ ਕਣਕ ਬੀਜਣ ਤੇ ਜਾਣੋ ਕਿਸ ਮੁਸ਼ਕਿਲ ਨੇ ਕਿਸਾਨਾਂ ਨੂੰ ਆ ਘੇਰਿਆ ਹੈ

admin December 13, 2019 3 Comments

ਪਰਾਲੀ ਸਾੜੇ ਬਿਨਾ ਕਣਕ ਬੀਜਣ ਤੇ ਜਾਣੋ ਕਿਸ ਮੁਸ਼ਕਿਲ ਨੇ ਕਿਸਾਨਾਂ ਨੂੰ ਆ ਘੇਰਿਆ ਹੈ

ਪਰਾਲੀ ਸਾੜੇ ਬਿਨਾ ਕਣਕ ਬੀਜਣ ਤੇ ਜਾਣੋ ਕਿਸ ਮੁਸ਼ਕਿਲ ਨੇ ਕਿਸਾਨਾਂ ਨੂੰ ਆ ਘੇਰਿਆ ਹੈ

ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਦਿਨੋ ਦਿਨ ਵਾਧਾ ਹੋ ਰਿਹਾ ਹੈ| ਪਰਾਲੀ ਸਾੜਨ ਦਾ ਮਸਲਾ ਅਜੇ ਖਤਮ ਹੀ ਹੋਇਆ ਸੀ ਕਿ ਇੱਕ ਨਵੀਂ ਆਫ਼ਤ ਨੇ ਕਿਸਾਨਾਂ ਨੂੰ ਆ ਕੇ ਘੇਰ ਲਿਆ ਹੈ| ਕਣਕ ਦੀ ਫ਼ਸਲ ਬੀਜਣ ਤੋਂ ਕੁਝ ਸਮੇ ਬਾਅਦ ਹੀ ਕਿਸਾਨਾਂ ਲਈ ਬਹੁਤ ਬੁਰੀ ਖ਼ਬਰ ਸਾਮਣੇ ਆਈ ਹੈ| ਅਸੀਂ ਸਭ ਜਾਣਦੇ ਹਾਂ ਕਿ ਕਣਕ ਦੀ ਫ਼ਸਲ ਦੀ ਬੀਜਾਈ ਥੋੜੇ ਹੀ ਦਿਨ ਪਹਿਲਾ ਹੋਈ ਹੈ ਅਤੇ ਕਣਕ ਪੁੰਗਰਦਿਆਂ ਹੀ ਫ਼ਸਲ ਨੂੰ ਸੁੰਡੀ ਦੇ ਹਮਲੇ ਦੀਆਂ ਖਬਰਾਂ ਸਾਹਮਣੇ ਆਈਆਂ ਹਨ|

ਮਾਲਵੇ ਦੇ ਪੱਟੀ ਇਲਾਕੇ ਵਿੱਚੋ ਸੁੰਡੀ ਦਾ ਜ਼ਿਆਦਾ ਹਮਲਾ ਦੇਖਣ ਨੂੰ ਨਜ਼ਰ ਆਇਆ ਹੈ| ਕਿਸਾਨਾਂ ਨੇ ਮਹਿੰਗੀਆਂ ਮਹਿੰਗੀਆਂ ਸਪਰੇਆਂ ਕਰਕੇ ਸੁੰਡੀ ਦੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਸਪਰੇਆਂ ਦਾ ਸੁੰਡੀ ਤੇ ਕੋਈ ਖਾਸ ਅਸਰ ਨਹੀਂ ਹੋਇਆ| ਜਿਸ ਕਰਕੇ ਕਿਸਾਨਾਂ ਵਿਚ ਨਿਰਾਸ਼ਤਾ ਸ਼ਾਈ ਹੋਈ ਹੈ| ਕਿਸਾਨਾਂ ਵੱਲੋ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁੰਡੀ ਤੇ ਸਪਰੇਆਂ ਦਾ ਅਸਰ ਨਾਕਾਮ ਹੋਣ ਦਾ ਅਸਲ ਕਾਰਨ ਪਰਾਲੀ ਤੇ ਨਾੜ ਹੈ| ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਖੇਤਾਂ ਵਿਚ ਨਾੜ ਨੂੰ ਅੱਗ ਲਾਏ ਬਿਨਾ ਫ਼ਸਲ ਬੀਜੀ ਗਈ ਹੈ ਉਥੇ ਸੁੰਡੀ ਦਾ ਹਮਲਾ ਜ਼ਿਆਦਾ ਨਜ਼ਰ ਆ ਰਿਹਾ ਹੈ ਅਤੇ ਨਾੜ ਦੀ ਧਰਤੀ ਦੀ ਸਤਾ ਤੇ ਇਕ ਪਰਤ ਬਣਨ ਦੇ ਕਾਰਨ ਸਪਰੇ ਦਾ ਸੁੰਡੀ ਤੇ ਅਸਰ ਨਹੀਂ ਹੋ ਰਿਹਾ ਹੈ|

ਪੰਜਾਬ ਵਿਚ ਇਹ ਪਹਿਲੀ ਵਾਰ ਏਨੀ ਵੱਡੇ ਪੱਧਰ ਤੇ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਅਤੇ ਇਸ ਦਾ ਮੁੱਖ ਕਾਰਨ ਪਰਾਲੀ ਨੂੰ ਸਾੜੇ ਬਿਨਾ ਕਣਕ ਦੀ ਬਿਜਾਈ ਕਰਨ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਮਜਬੂਰ ਕਰਨਾ ਦੱਸਿਆ ਜਾ ਰਿਹਾ ਹੈ| ਕਈ ਜਗ੍ਹਾ ਤੇ ਕਿਸਾਨਾਂ ਵੱਲੋਂ ਦੋਬਾਰਾ ਫ਼ਸਲ ਨੂੰ ਵਾਹ ਕਿ ਬੀਜਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ | ਇਸ ਸੰਬੰਧੀ ਇਕ ਵੀਡੀਓ ਵੀ ਦੇਖਣ ਨੂੰ ਮਿਲੀ ਹੈ ਜਿਸ ਵਿਚ ਕਿਸਾਨ ਫ਼ਸਲ ਨੂੰ ਤਵੀਆਂ ਨਾਲ ਵਾਹ ਕੇ ਦੋਬਾਰਾ ਬੀਜ ਰਹੇ ਹਨ| ਇਸ ਵੀਡੀਓ ਨੂੰ ਤੁਸੀਂ ਹੇਠਾਂ ਦੇਖ ਸਕਦੇ ਹੋ :-

ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜਨਰਲ ਸਕੱਤਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ ਸਾਲ ਵੀ ਨਾੜ ਵਾਲੇ ਖੇਤਾਂ ਵਿਚ ਸੁੰਡੀ ਦਾ ਹਮਲਾ ਹੋਇਆ ਸੀ ਪਰ ਪ੍ਰਸ਼ਾਸਨ ਵੱਲੋਂ ਇਸ ਨੂੰ ਨਜ਼ਰਅੰਦਾਜ ਕਰਕੇ ਕਿਸਾਨਾਂ ਨੂੰ ਇਸ ਸਾਲ ਵੀ ਹੋਰ ਸਖਤੀ ਨਾਲ ਪਰਾਲੀ ਸਾੜੇ ਬਿਨਾ ਕਣਕ ਦੀ ਬੀਜਾਈ ਕਰਨ ਲਈ ਕੀਤਾ ਗਿਆ ਹੈ|
ਇਸ ਬਾਰੇ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਇਸ ਨੁਕਸਾਨ ਦੇ ਮੁਆਵਜੇ ਲਈ ਪ੍ਰਸ਼ਾਸਨ ਨੂੰ ਕਣਕ ਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕਰਾਂਗੇ ਅਤੇ ਇਸ ਮੰਗ ਦੀ ਪੂਰਤੀ ਲਈ ਡੀ.ਸੀ. ਦੇ ਦਫਤਰਾਂ ਦੇ ਸਾਹਮਣੇ ਧਰਨੇ ਵੀ ਦੇਵਾਂਗੇ|

Tags :