ਪੁਰਾਣਾ ਟਰੈਕਟਰ ਖਰੀਦਣ ਵੇਲੇ ਕਰ ਲਓ ਇਹਨਾਂ ਚੀਜ਼ਾਂ ਦੀ ਜਾਂਚ

admin December 21, 2019 3 Comments

ਪੁਰਾਣਾ ਟਰੈਕਟਰ ਖਰੀਦਣ ਵੇਲੇ ਕਰ ਲਓ ਇਹਨਾਂ ਚੀਜ਼ਾਂ ਦੀ ਜਾਂਚ

ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਪੁਰਾਣਾ ਟਰੈਕਟਰ ਖਰੀਦਣਾ ਇੱਕ ਸਹੀ ਫੈਸਲਾ ਸਾਬਿਤ ਹੋ ਸਕਦਾ ਹੈ| ਨਵੇਂ ਟਰੈਕਟਰਾਂ ਦੀ ਕੀਮਤ ਜ਼ਿਆਦਾ ਹੋਣ ਕਰਕੇ ਛੋਟੇ ਕਿਸਾਨ ਨਵੇਂ ਟਰੈਕਟਰ ਦੀ ਬਜਾਏ ਪੁਰਾਣੇ ਟਰੈਕਟਰ ਖਰੀਦਣਾ ਪੈਂਦਾ ਹੈ, ਜਿਸ ਕਰਕੇ ਬਹੁਤ ਵਾਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ|
ਇਸ ਲਈ ਅੱਜ ਅਸੀਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ ਜੋ ਤਹਾਨੂੰ ਪੁਰਾਣਾ ਟਰੈਕਟਰ ਖਰੀਦਣ ਸਮੇ ਧਿਆਨ ਚ ਰੱਖਣੀਆਂ ਚਾਹੀਦੀਆਂ ਹਨ |
ਯਾਦ ਰੱਖੋ ਕਿ ਤੁਸੀ ਟਰੈਕਟਰ ਖਰੀਦ ਰਹੇ ਹੋ, ਕਾਰ ਨਹੀਂ :- ਜਦੋ ਵੀ ਟਰੈਕਟਰ ਖਰੀਦਣ ਲਈ ਜਾਓ ਤਾਂ ਹਮੇਸ਼ਾ ਯਾਦ ਰੱਖੋ ਕਿ ਤੁਸੀ ਟਰੈਕਟਰ ਖਰੀਦ ਰਹੇ ਹੋ ਨਾ ਕਿ ਕਾਰ ਕਿਉਕਿ ਹੋ ਸਕਦਾ ਕਿ ਤੁਸੀ ਪੁਰਾਣੀ ਕਾਰ ਖਰੀਦਣ ਵਿਚ ਮਾਹਿਰ ਹੋ ਪਰ ਪੁਰਾਣਾ ਟਰੈਕਟਰ ਖਰੀਦਣਾ ਪੁਰਾਣੀ ਕਾਰ ਖਰੀਦਣ ਤੋਂ ਬਹੁਤ ਵੱਖਰਾ ਹੈ| ਇਹਨਾਂ ਦੋਨਾਂ ਵਿਚ ਸਭ ਤੋਂ ਵੱਡਾ ਅੰਤਰ ਹੈ ਉਮਰ |
ਇੱਕ ਕਾਰ 10 ਤੋਂ 15 ਸਾਲ ਤੱਕ ਆਸਾਨੀ ਨਾਲ ਰੋਡ ਤੇ ਚਲ ਸਕਦੀ ਹੈ ਪਰ ਜੇਕਰ ਤੁਸੀ ਟਰੈਕਟਰ ਨੂੰ ਸਹੀ ਸਾਂਭ ਸੰਭਾਲ ਨਾਲ ਚਲਾਓ ਤਾਂ ਟਰੈਕਟਰ ਕਾਰ ਤੋਂ ਕਈ ਸਾਲ ਚਲ ਸਕਦਾ ਹੈ | ਇਸ ਕਰਕੇ ਆਪਣੀ ਲੋੜ ਅਨੁਸਾਰ ਦੇ ਅਨੁਸਾਰ 15 ਤੋਂ 20 ਸਾਲ ਪੁਰਾਣਾ ਟਰੈਕਟਰ ਖਰੀਦਣਾ ਇੱਕ ਸਹੀ ਫੈਸਲਾ ਸਾਬਿਤ ਹੋ ਸਕਦਾ ਹੈ|
ਜ਼ਰੂਰਤ ਦੇ ਅਨੁਸਾਰ ਕਰੋ ਟਰੈਕਟਰ ਦੀ ਚੋਣ :- ਟਰੈਕਟਰ ਖਰੀਦਣ ਤੋਂ ਪਹਿਲਾ ਇਹ ਚੋਣ ਕਰ ਲਾਓ ਕਿ ਤੁਸੀ ਟਰੈਕਟਰ ਦਾ ਇਸਤੇਮਾਲ ਕਿਸ ਕੰਮ ਲਈ ਕਰਨਾ ਹੈ|
ਜੇਕਰ ਤਹਾਨੂੰ ਟਰੈਕਟਰ ਸਿਰਫ ਖੇਤਾਂ ਦੀ ਵਹਾਈ ਲਈ ਚਾਹੀਦਾ ਹੈ ਤਾਂ ਤਹਾਨੂੰ ਜ਼ਿਆਦਾ HP ਪਾਵਰ ਵਾਲੇ ਟਰੈਕਟਰ ਦੀ ਜ਼ਰੂਰਤ ਨਹੀਂ ਹੈ, ਤੁਸੀ ਘੱਟ ਪਾਵਰ ਵਾਲਾ ਟਰੈਕਟਰ ਖਰੀਦ ਸਕਦੇ ਹੋ ਜੋ ਤਹਾਨੂੰ ਥੋੜੇ ਪੈਸੇ ਖਰਚ ਕੇ ਮਿਲ ਸਕਦਾ ਹੈ|
ਪਰ ਜੇਕਰ ਤਹਾਨੂੰ ਟਰੈਕਟਰ ਰੋਟਾਵੇਟਰ, ਰੀਪਰ ਅਤੇ ਥਰੈਸ਼ਰ ਲਈ ਚਾਹੀਦਾ ਹੈ ਤਾਂ ਤੁਸੀ ਅਜਿਹਾ ਟਰੈਕਟਰ ਦੇਖੋ ਜਿਸ ਦੀ ਪੀ.ਟੀ.ਓ. ਪਾਵਰ ਜ਼ਿਆਦਾ ਹੈ|
ਇਸ ਤੋਂ ਬਾਅਦ ਜ਼ਿਆਦਾ ਪਾਵਰ ਵਾਲੇ ਟਰੈਕਟਰ ਆਉਂਦੇ ਹਨ, ਇਹ ਟਰੈਕਟਰ ਜ਼ਿਆਦਾ ਵਜਨ ਖਿੱਚਣ ਲਈ ਵਰਤੇ ਜਾਂਦੇ ਹਨ| ਇਹਨਾ ਟਰੈਕਟਰਾਂ ਦੀ hp ਜ਼ਿਆਦਾ ਹੋਣ ਕਰਕੇ ਇਹ ਗੰਨਾ ਦੀ ਢੋਆਈ ਅਤੇ ਭਾਰੀ ਵਜ਼ਨ ਖਿੱਚਣ ਲਈ ਹੀ ਬਣੇ ਹਨ|
ਇਸ ਤੋਂ ਇਲਾਵਾ ਗੈਸ, ਤੇਲ ਅਤੇ ਪਾਣੀ ਦੀ ਲੀਕੇਜ਼ ਚੰਗੀ ਤਰਾਂ ਚੈੱਕ ਕਰ ਲਓ ਕਿਉਕਿ ਇਹ ਇੱਕ ਗੰਭੀਰ ਸੱਮਸਿਆ ਸਾਬਿਤ ਹੋ ਸਕਦੀ ਹੈ |
ਪੇਂਟ(ਰੰਗ) ਦੀ ਚੰਗੀ ਤਰਾਂ ਜਾਂਚ ਕਰ ਲਓ ਅਤੇ ਇਹ ਵੀ ਪਤਾ ਕਰੋ ਕਿ ਕੀ ਟਰੈਕਟਰ ਨੂੰ ਸ਼ੇਡ ਵਿਚ ਰੱਖਿਆ ਗਿਆ ਸੀ ? ਕਿਉਕਿ ਸ਼ੇਡ ਵਿਚ ਰੱਖੇ ਟਰੈਕਟਰ ਦੀ ਹਾਲਤ ਬਾਹਰ ਖੜੇ ਟਰੈਕਟਰ ਨਾਲੋਂ ਹਮੇਸ਼ਾ ਚੰਗੀ ਹੁੰਦੀ ਹੈ|

Tags :