ਪੰਜਾਬ ਚ ਆਈ ਗੰਨਾ ਕੱਟਣ ਵਾਲੀ ਮਸ਼ੀਨ, ਘੱਟ ਹੋਣਗੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ

admin December 21, 2019 3 Comments

ਪੰਜਾਬ ਦੀਆਂ ਕਾਰਪੋਰੇਸ਼ਨ ਮਿੱਲਾਂ ਦੁਆਰਾ 10 ਨਵੰਬਰ ਤੋਂ 2019-20 ਸੀਜ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਲੇਬਰ ਦੀ ਕਮੀ ਹਰ ਵਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵਧਾਉਂਦੀ ਹੈ | ਇਸ ਸਾਲ ਵੀ ਕਿਸਾਨਾਂ ਨੂੰ ਲੇਬਰ ਦੀ ਬਹੁਤ ਦਿੱਕਤ ਆ ਰਹੀ ਹੈ, ਇਸ ਸਭ ਨੂੰ ਦੇਖਦਿਆਂ ਹੋਇਆ ਸ਼ੁਗਰ ਮਿੱਲ ਕੀੜੀ ਅਫਗਾਨਾ(ਗੁਰਦਾਸਪੁਰ) ਵੱਲੋਂ ਪਿੰਡ ਭਾਮੜੀ ਚ ਗੰਨਾ ਕੱਟਣ ਵਾਲੀ ਮਸ਼ੀਨ ਦਾ ਪ੍ਰਯੋਗ ਕੀਤਾ ਗਿਆ | ਇਹ ਮਸ਼ੀਨ ਖੇਤ ਵਿਚ ਗੰਨੇ ਨੂੰ ਛੋਟੇ ਛੋਟੇ ਭਾਗਾਂ ਚ ਕੱਟ ਕੇ ਉਸ ਨੂੰ ਟਰਾਲੀ ਚ ਪਾ ਦਿੰਦੀ ਹੈ ਅਤੇ ਖੇਤ ਇਸ ਮਸ਼ੀਨ ਦੀ ਫ਼ਸਲ ਕੱਟਣ ਦੀ ਗਤੀ ਵੀ ਬਹੁਤ ਤੇਜ ਹੈ ਜਿਸ ਨਾਲ ਕਿਸਾਨਾਂ ਦਾ ਬਹੁਤ ਸਾਰਾ ਸਮਾਂ ਵੀ ਬਚ ਸਕਦਾ ਹੈ| ਫ਼ਸਲ ਦੀ ਕਟਾਈ ਤੋਂ ਬਾਅਦ ਮਿੱਲ ਚ ਟਰਾਲੀ ਨੂੰ ਬਹੁਤ ਆਸਾਨੀ ਨਾਲ ਖਾਲੀ ਕੀਤਾ ਜਾ ਸਕਦਾ ਹੈ | ਇਸ ਮਸ਼ੀਨ ਦੇ ਆਉਣ ਨਾਲ ਕਿਸਾਨਾਂ ਦੀ ਲੇਬਰ ਦੀ ਸੱਮਸਿਆ ਘੱਟ ਹੋਣ ਦੀ ਆਸ ਹੈ | ਤੁਸੀ ਇਸ ਮਸ਼ੀਨ ਦੀ ਵੀਡੀਓ ਹੇਠਾਂ ਦੇਖ ਸਕਦੇ ਹੋ ਕਿ ਇਹ ਗੰਨੇ ਦੀ ਫ਼ਸਲ ਨੂੰ ਕਿਸ ਤਰੀਕੇ ਨਾਲ ਕੱਟਦੀ ਹੈ|

 

Tags :