ਭਾਰਤ ਚ ਲਾਂਚ ਹੋਣ ਜਾ ਰਹੀ ਹੈ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰੀਕਲ ਕਾਰ

admin January 10, 2020 4 Comments

ਭਾਰਤ ਚ ਲਾਂਚ ਹੋਣ ਜਾ ਰਹੀ ਹੈ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰੀਕਲ ਕਾਰ

ਲਗਾਤਾਰ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ| ਜਿਸ ਕਰਕੇ ਬਹੁਤ ਸਾਰੇ ਲੋਕਾਂ ਨੇ ਨਿੱਜੀ ਵਾਹਨਾਂ ਤੇ ਸਫਰ ਕਰਨਾ ਬਹੁਤ ਘੱਟ ਕਰ ਦਿੱਤਾ ਹੈ| ਬਹੁਤ ਸਾਰੇ ਲੋਕ ਇਲੈਕਟ੍ਰੀਕਲ ਕਾਰਾਂ ਖਰੀਦ ਰਹੇ ਹਨ ਪਰ ਇਲੈਕਟ੍ਰੀਕਲ ਕਾਰਾਂ ਦੀ ਕੀਮਤ ਜ਼ਿਆਦਾ ਹੋਣ ਕਰਕੇ ਮਿਡਲ ਕਲਾਸ ਲੋਕ ਇਹਨਾਂ ਨੂੰ ਖਰੀਦ ਨਹੀਂ ਸਕਦੇ|
ਲੋਕਾਂ ਦਾ ਇਲੈਕਟ੍ਰੀਕਲ ਕਾਰਾਂ ਵੱਲ ਵਧਦੇ ਰੁਝਾਨ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਕੰਪਨੀਆਂ ਇਲੈਕਟ੍ਰੀਕਲ ਵਾਹਨਾਂ ਵੱਲ ਧਿਆਨ ਦੇ ਰਹੀਆਂ ਹਨ ਅਤੇ ਘੱਟ ਤੋਂ ਘੱਟ ਕੀਮਤ ਵਿਚ ਇਲੈਕਟ੍ਰੀਕਲ ਕਾਰ ਮੁਹਈਆ ਕਰਨ ਵਿਚ ਲੱਗੀਆਂ ਹਨ| ਜੇਕਰ ਸਭ ਤੋਂ ਸਸਤੀ ਇਲੈਕਟ੍ਰੀਕਲ ਕਾਰ ਦੀ ਗੱਲ ਕਰੀਏ ਤਾਂ ਭਾਰਤ ਵਿਚ ਇਲੈਕਟ੍ਰੀਕਲ ਕਾਰ ਦੀ ਕੀਮਤ ਲਗਪਗ 13 ਲੱਖ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਆਮ ਲੋਕਾਂ ਦੇ ਬਜਟ ਤੋਂ ਬਾਹਰ ਹੈ|

ਇਸ ਸਭ ਨੂੰ ਧਿਆਨ ਚ ਰੱਖਦਿਆਂ ਹੋਇਆ ਚੀਨ ਦੀ ਇੱਕ ਕੰਪਨੀ ਦੀ ਕਾਰ ਨਿਰਮਾਤਾ ਕੰਪਨੀ (Great Wall Motors) ਗ੍ਰੇਟ ਵਾਲ ਮੋਟਰਜ਼ ਵੱਲੋਂ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰੀਕਲ ਤਿਆਰ ਕੀਤੀ ਹੈ, ਜਿਸ ਨੂੰ ਆਉਣ ਵਾਲੇ ਮਹੀਨੇ ਚ ਭਾਰਤ ਦੀ ਮਾਰਕੀਟ ਵਿਚ ਲਾਂਚ ਕੀਤਾ ਜਾ ਰਿਹਾ ਹੈ|

 


Ora R1 ਨਾਮ ਦੀ ਇਸ ਕਾਰ ਦੀ ਕੀਮਤ 6 ਤੋਂ 8 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ| ਇਸ ਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:-
1. ਇਸ ਵਿਚ ਦਿੱਤੀ 35W ਦੀ ਮੋਟਰ ਇੱਕ ਵਾਰ ਚਾਰਜ ਕਰਨ ਤੇ 350 ਕਿਲੋਮੀਟਰ ਤਕ ਚਲ ਸਕਦੀ ਹੈ|
2. ਆਰਟੀਫਿਸਲ ਇੰਟੈੱਲੀਜੈਂਸ ਟੈਕਨੋਲੋਜੀ (AI Technology) ਵਾਲੀ ਕਾਰ ਨੂੰ ਤੁਸੀ ਆਪਣੀ ਆਵਾਜ਼ ਨਾਲ ਵੀ ਸਟਾਰਟ ਕਰ ਸਕਦੇ ਹੋ|
3. ਇਸ ਕਾਰ ਨੂੰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਇਆ ਜਾ ਸਕਦਾ ਹੈ|
4. ਇਸ ਕਾਰ ਦੀ 1.20 ਲੱਖ ਕਿਲੋਮੀਟਰ ਜਾਂ ਤਿੰਨ ਸਾਲ ਤਕ ਦੀ ਸਰਵਿਸ ਕੰਪਨੀ ਵੱਲੋਂ ਫ੍ਰੀ ਕੀਤੀ ਜਾਵੇਗੀ|

ਨੋਇਡਾ ਚ 7-12 ਫਰਵਰੀ 2020 ਤਕ ਹੋਣ ਵਾਲੇ ਮੋਟਰ ਸ਼ੋ 2020 (Motor Show 2020) ਵਿਚ ਇਸ ਕਾਰ ਨੂੰ ਲਾਂਚ ਕੀਤਾ ਜਾਵੇਗਾ| ਇਸ ਕਾਰ ਦੇ ਤਿੰਨ ਮਾਡਲਸ R1, R2,ਅਤੇ iQ ਹਨ| ਚੀਨ ਦੀ ਇਹ ਕੰਪਨੀ ਇਸ ਸ਼ੋ ਦੌਰਾਨ ਆਪਣੇ ਦੋ ਬ੍ਰਾਂਡ Ora ਅਤੇ Haval ਨੂੰ ਲਾਂਚ ਕਰੇਗੀ|

Tags :