ਖੇਤੀਬਾੜੀ ਵਿਗਿਆਨੀਆਂ ਨੇ ਤਿਆਰ ਕੀਤੀ ਭਾਰਤ ਦੀ ਸਭ ਤੋਂ ਪੋਸ਼ਟਿਕ ਕਣਕ (ਦਿੰਦੀ ਹੈ 57-70 ਕੁਇੰਟਲ ਝਾੜ) ਜਾਣੋ ਬੀਜਣ ਦਾ ਸਮਾਂ ਅਤੇ ਬੀਜ ਦੀ ਉਪਲੱਬਧੀ ਬਾਰੇ |

admin November 5, 2019 5 Comments

ਖੇਤੀਬਾੜੀ ਵਿਗਿਆਨੀਆਂ ਨੇ ਤਿਆਰ ਕੀਤੀ ਭਾਰਤ ਦੀ ਸਭ ਤੋਂ ਪੋਸ਼ਟਿਕ ਕਣਕ (ਦਿੰਦੀ ਹੈ 57-70 ਕੁਇੰਟਲ ਝਾੜ) ਜਾਣੋ ਬੀਜਣ ਦਾ ਸਮਾਂ ਅਤੇ ਬੀਜ ਦੀ ਉਪਲੱਬਧੀ ਬਾਰੇ |

ਐਚਡੀ-2967 ਅਤੇ ਐਚਡੀ-3086 ਦੀ ਸਫਲਤਾ ਤੋਂ ਬਾਅਦ, ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈ.ਏ.ਆਰ.ਆਈ) ਨੇ ਦੇਸ਼ ਦੀ ਸਭ ਤੋਂ ਪੋਸ਼ਟਿਕ ਕਣਕ ਤਿਆਰ ਕਰ ਦਿੱਤੀ ਹੈ, ਜਿਸ ਦਾ ਨਾਮ ਹੈ ਐਚਡੀ-3226|

 

ਐਚਡੀ-3226 ਦੇ ਪ੍ਰਜਨਕ ਵਿਗਿਆਨੀ ਡਾ.ਰਾਜਬੀਰ ਯਾਦਵ ਨੇ ਦੱਸਿਆ ਕਿ ਲਗਪਗ ੮ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਇਹ ਬੀਜ ਤਿਆਰ ਕੀਤਾ ਗਿਆ ਹੈ| ਪੰਜਾਬ ਯੂਨੀਵਰਸਿਟੀ ਵੱਲੋ 1995 ਵਿਚ ਪੀ.ਬੀ.ਡਬਲਯੂ.-343 ਕਣਕ ਦੀ ਕਿਸਮ ਸ਼ੁਰੂ ਕੀਤੀ ਸੀ, ਜਿਸਨੂੰ ਦੇਸ਼ ਦੇ ਤਕਰੀਬਨ ਢਾਈ ਕਰੋੜ ਏਕੜ ਦੇ ਰਕਬੇ ਵਿਚ ਉਗਾਇਆ ਜਾਂਦਾ ਸੀ, ਪਰ 2007 ਵਿਚ ਇਸਦੀ ਪੀਲੀ ਅਤੇ ਭੂਰੇ ਜੰਗਾਲ ਦੀ ਕਮਜ਼ੋਰੀ ਕਾਰਣ ਇਸ ਦੀ ਮੰਗ ਘੱਟ ਹੋ ਗਈ ਸੀ| ਜਦਕਿ ਐਚਡੀ-3226 ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਲੜ੍ਹਨ ਦੇ ਕਾਬਲ ਹੈ |

ਝਾੜ– ਵਿਗਿਆਨੀਆਂ ਅਨੁਸਾਰ ਇਸਦੀ ਫ਼ਸਲ ਤੋਂ ਆਦਰਸ਼ ਹਾਲਤ ਵਿੱਚ 70 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਲਿਆ ਜਾ ਸਕਦਾ ਹੈ | ਇਸ ਕਿਸਮ ਨੂੰ 2015-2018 ਤਿੰਨ ਸਾਲਾਂ ਵਿੱਚ 56 ਸਥਾਨਾਂ ਤੇ ਪਰਖਿਆ ਗਿਆ, ਜਿਸ ਵਿੱਚ ਇਸਦੀ ਦੀ ਫ਼ਸਲ ਨੇ ਔਸਤਨ 57.5 ਕੁਇੰਟਲ ਪ੍ਰਤੀ ਹੈਕਟੇਅਰ ਦਾ ਝਾੜ ਦਿੱਤਾ ਜੋ ਕਿ ਐਚਡੀ-3086 ਅਤੇ ਐਚਡੀ-2967 ਦੀ ਆਮ ਪੈਦਾਵਾਰ ਤੋਂ ਜਿਆਦਾ ਹੈ|

ਬੀਜਣ ਦਾ ਸਮਾਂ ਅਤੇ ਖਾਦ ਦੀ ਮਾਤਰਾ:- ਮਾਹਿਰਾਂ ਅਨੁਸਾਰ ਇਸ ਨੂੰ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਸ਼ੁਰੂ ਵਿੱਚ ਬੀਜਣਾ ਬਹੁਤ ਲਾਭਦਾਇਕ ਹੈ ਅਤੇ ਇਸਦੀ ਫ਼ਸਲ ਤਕਰੀਬਨ 150 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ | ਅਕਤੂਬਰ ਮਹੀਨੇ ਵਿੱਚ ਇਸ ਦੀ ਬੀਜਾਈ ਕਰਨ ਦਾ ਇੱਕ ਵੱਡਾ ਫਾਇਦਾ ਹੈ ਕਿ ਮੈਟਰਚ ਦੇ ਅੱਧ ਵਿੱਚ ਵੱਧਣ ਵਾਲੇ ਤਾਪਮਾਨ ਦੇ ਕਾਰਨ ਕਣਕ ਦੇ ਬੂਟੇ ਵਿੱਚ ਅਨਾਜ ਆਸਾਨੀ ਨਾਲ ਭਰ ਜਾਂਦਾ ਹੈ, ਜਿਸਦਾ ਫ਼ਸਲ ਦੇ ਝਾੜ ਤੇ ਬਹੁਤ ਅਸਰ ਪੈਂਦਾ ਹੈ|

ਇਸ ਵਿੱਚ ਪੈਣ ਵਾਲੀਆਂ ਖਾਦਾਂ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ:-

ਨਾਈਟਰੋਜਨ:150 (ਯੂਰੀਆ 255 ਕਿਲੋਗ੍ਰਾਮ ਪ੍ਰਤੀ ਹੈਕਟੇਅਰ)

ਫਾਸਫੋਰਸ:80 (ਡੀਏਪੀ 175 ਕਿਲੋਗ੍ਰਾਮ ਪ੍ਰਤੀ ਹੈਕਟੇਅਰ)

ਪੋਟਾਸ਼:60 (ਐਮਓਪੀ 100 ਕਿਲੋਗ੍ਰਾਮ ਪ੍ਰਤੀ ਹੈਕਟੇਅਰ)

ਖਾਦਾਂ ਦੀ ਵਰਤੋਂ ਦਾ ਸਮਾਂ :- ਇਸ ਦੀ ਬੀਜਾਈ ਸਮੇਂ ਫਾਸਫੋਰਸ ਤੇ ਪੋਟਾਸ਼ ਦੀ ਪੂਰੀ ਮਾਤਰਾ ਦੇ ਨਾਲ ਨਾਈਟਰੋਜਨ ਦਾ ਤੀਸਰਾ ਹਿੱਸਾ ਪਾਓ ਅਤੇ ਬਾਕੀ ਬਚੀ ਨਾਈਟਰੋਜਨ ਨੂੰ ਪਹਿਲੀ ਅਤੇ ਦੂਜੀ ਸਿੰਚਾਈ ਤੋਂ ਬਾਅਦ ਬਰਾਬਰ ਮਾਤਰਾ ਵਿੱਚ ਪਾਓ |

ਵਿਸ਼ੇਸ਼ਤਾਵਾਂ:- ਐਚਡੀ-3226 ਕਈ ਬੀਮਾਰੀਆਂ ਜਿਵੇਂ ਕਾਲੇ, ਪੀਲੇ ਅਤੇ ਭੂਰੇ ਜੰਗਾਲ, ਫਫੂੰਦੀ ਅਤੇ ਜੜ੍ਹ ਦੇ ਸੜ੍ਹਨ ਵਰਗੀਆਂ ਬੀਮਾਰੀਆਂ ਨਾਲ ਆਸਾਨੀ ਨਾਲ ਲੜ ਸਕਦੀ ਹੈ| ਇਸ ਦੇ ਨਾਲ ਹੀ ਇਸ ਵਿੱਚ ਪ੍ਰੋਟੀਨ 12.8 ਫ਼ੀਸਦੀ, ਗਲੂਟੀਨ 30.8 ਫ਼ੀਸਦੀ ਅਤੇ ਜ਼ਿੰਕ 36.8 ਫ਼ੀਸਦੀ ਮਾਤਰਾ ਇਸ ਨੂੰ ਦੇਸ਼ ਦੀ ਸਭ ਤੋਂ ਪੋਸ਼ਟਿਕ ਕਣਕ ਬਣਾਉਂਦੀ ਹੈ| ਇਸ ਤੋਂ ਰੋਟੀ ਅਤੇ ਬ੍ਰੈਡ ਤਿਆਰ ਕੀਤਾ ਜਾ ਸਕਦਾ ਹੈ|
ਇਸ ਦੋਇ ਇੱਕ ਹੋਰ ਵੱਡੀ ਵਿਸ਼ੇਸ਼ਤਾ ਹੈ ਕਿ ਕਿਸਾਨ ਇਸ ਨੂੰ ਝੋਨੇ ਦੀ ਕਟਾਈ ਤੋਂ ਤਰੁੰਤ ਬਾਅਦ ਹੈਪੀ ਸੀਡਰ ਦੀ ਮਦਦ ਨਾਲ, ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨ੍ਹਾਂ ਹੀ ਬੀਜ ਸਕਦੇ ਹੋ | ਇਸ ਨੂੰ ਐਚਡੀ-2967 ਅਤੇ ਐਚਡੀ-3086 ਤੋਂ 7-10 ਦਿਨ ਪਹਿਲਾ ਬੀਜਿਆ ਜਾ ਸਕਦਾ ਹੈ|

ਬੀਜ ਦੀ ਉਪਲਬਧੀ:- ਡਾ.ਰਾਜਬੀਰ ਯਾਦਵ ਨੇ ਦੱਸਿਆ ਕਿ ਅਸੀਂ 40 ਬੀਜ ਉਤਪਾਦਨ ਕੰਪਨੀਆਂ ਨੂੰ ਇੱਕ-ਇੱਕ ਕੁਇੰਟਲ ਅਤੇ ਕੁਝ ਕਿਸਾਨਾਂ ਨੂੰ 5-5 ਕਿਲੋ ਦੇ ਪੈਕੇਟ ਦਿੱਤੇ ਹਨ ਅਤੇ ਅਗਲੇ ਸਾਲ ਤੱਕ ਇਸ ਬੀਜ ਦੀ ਵਿਕਰੀ ਸ਼ੁਰੂ ਹੋ ਜਾਵੇਗੀ| ਇਸ ਨੂੰ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਲਈ ਯੋਗ ਹੈ|

Tags :